ਸਿੱਖ ਧਰਮ ਦਾ ਮੁੱਢਲਾ ਇਤਿਹਾਸ

Thursday, 23 October 2025

ਗੁਰੂ ਅਰਜਨ ਦੇਵ ਜੀ

 

ਗੁਰੂ ਅਰਜਨ ਦੇਵ ਜੀ

 ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਸਾਹਿਬਾਨ ਹਨ, ਜਿਨ੍ਹਾਂ ਦਾ ਜਨਮ 15 ਅਪ੍ਰੈਲ, 1563 ਈ: ਨੂੰ ਗੋਇੰਦਵਾਲ ਸਾਹਿਬ ਵਿਖੇ ਗੁਰੂ ਰਾਮ ਦਾਸ ਜੀ ਅਤੇ ਮਾਤਾ ਭਾਨੀ ਜੀ ਦੇ ਘਰ ਹੋਇਆ ਸੀ। ਆਪ ਜੀ ਨੇ ਸਿੱਖ ਇਤਿਹਾਸ ਵਿੱਚ ਅਨੇਕਾਂ ਮਹੱਤਵਪੂਰਨ ਕਾਰਜ ਕੀਤੇ, ਜਿਨ੍ਹਾਂ ਵਿੱਚ ਸਭ ਤੋਂ ਵਿਸ਼ੇਸ਼ ਆਦਿ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨਾ ਹੈ, ਜਿਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ, ਵਿਭਿੰਨ ਭਗਤਾਂ ਅਤੇ ਸੂਫ਼ੀ ਸੰਤਾਂ ਦੀ ਬਾਣੀ ਨੂੰ ਸੰਭਾਲ ਕੇ ਇਕੱਠਾ ਕੀਤਾ ਗਿਆ। ਆਪ ਜੀ ਨੇ ਹਰਿਮੰਦਰ ਸਾਹਿਬ ਦੇ ਨਿਰਮਾਣ ਕਾਰਜ ਨੂੰ ਪੂਰਾ ਕੀਤਾ ਅਤੇ ਇਸ ਦੇ ਚਾਰੇ ਦਰਵਾਜ਼ੇ ਬਣਵਾਏ ਤਾਂ ਜੋ ਹਰ ਜਾਤੀ, ਧਰਮ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਦਰਸ਼ਨ ਕਰ ਸਕਣ। ਆਪ ਜੀ ਨੇ ਤਰਨਤਾਰਨ ਸ਼ਹਿਰ ਦੀ ਸਥਾਪਨਾ ਕੀਤੀ ਅਤੇ ਸਿੱਖ ਸੰਗਠਨ ਲਈ ਮਸੰਦ ਪ੍ਰਥਾ ਦੀ ਨੀਂਹ ਰੱਖੀ। ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਹੁਕਮ 'ਤੇ ਆਪ ਜੀ ਨੂੰ ਤਸੀਹੇ ਦੇ ਕੇ 30 ਮਈ, 1606 ਈ: ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ, ਜਿਸ ਕਾਰਨ ਆਪ ਜੀ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਕਹਾਏ। ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਜੀ ਦੀ ਰਚਨਾ ਕਰਕੇ ਸ਼ਾਂਤੀ ਅਤੇ ਨਾਮ ਸਿਮਰਨ ਦੀ ਗੁਰੂ-ਸਿੱਖਿਆ ਦਿੱਤੀ।


Painting of Guru Arjan by the family atelier of Purkhu of Kangra, circa 1800

ਜਨਮ ਅਤੇ ਪਰਿਵਾਰ

ਜਨਮ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ, 1563 ਈਸਵੀ ਨੂੰ ਵਿਸਾਖੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਹੋਇਆ ਸੀ। ਗੁਰੂ ਜੀ  ਦਾ ਜਨਮ ਸਥਾਨ ਗੋਇੰਦਵਾਲ ਸਾਹਿਬ (ਤਰਨਤਾਰਨ ਜ਼ਿਲ੍ਹੇ) ਵਿਖੇ ਹੋਇਆ, ਜੋ ਕਿ ਉਸ ਸਮੇਂ ਸਿੱਖ ਧਰਮ ਦਾ ਇੱਕ ਮਹੱਤਵਪੂਰਨ ਕੇਂਦਰ ਸੀ। ਆਪ ਦਾ ਜਨਮ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ ਜੋ ਸਿੱਖ ਧਰਮ ਦੇ ਇਤਿਹਾਸ ਨੂੰ ਆਕਾਰ ਦੇ ਰਿਹਾ ਸੀ।

ਪਰਿਵਾਰਕ ਪਿਛੋਕੜ

ਪਿਤਾ ਜੀ : ਗੁਰੂ ਅਰਜਨ ਦੇਵ ਜੀ ਦਾ ਜਨਮ ਗੁਰੂ ਰਾਮ ਦਾਸ ਜੀ  ਦੇ ਘਰ ਹੋਇਆ ਜੋ ਕਿ ਸਿੱਖ ਧਰਮ ਦੇ ਚੌਥੇ ਗੁਰੂ ਸਨ। ਧਾਰਮਿਕ ਪਰਿਵਾਰ ਚ ਜਨਮ ਹੋਣ ਕਾਰਨ ਉਹਨਾਂ ਦੇ ਵਿਚਾਰ ਵੀ ਬਚਪਨ ਤੋ ਹੀ ਧਾਰਮਿਕ ਤੇ ਸਮਾਜਕ ਭਲਾਈ ਵਾਲੇ ਸਨ।

ਗੁਰੂ ਰਾਮਦਾਸ ਜੀ

ਮਾਤਾ ਜੀ: ਗੁਰੂ ਜੀ ਦੇ ਮਾਤਾ ਜੀ ਦਾ ਨਾਂ ਮਾਤਾ ਭਾਨੀ ਜੀ ਸੀ , ਤੇ ਇਹਨਾਂ ਦਾ ਪਰਿਵਾਰ ਵੀ ਸਿੱਖ ਗੁਰੂਆਂ ਦੀ ਪਰੰਪਰਾ ਨਾਲ ਸੀ। ਉਹ ਤੀਜੇ ਗੁਰੂਗੁਰੂ ਅਮਰ ਦਾਸ ਜੀ ਦੀ ਪੋਤੀ ਸਨ ਅਤੇ ਦੂਜੇ ਗੁਰੂਗੁਰੂ ਅੰਗਦ ਦੇਵ ਜੀ ਦੇ ਪੜਪੋਤੇ ਸਨ। ਇਸ ਤਰ੍ਹਾਂ, ਗੁਰੂ ਅਰਜਨ ਦੇਵ ਜੀ ਨੂੰ ਆਪਣੀ ਮਾਤਾ ਦੇ ਪੱਖ ਤੋਂ ਤਿੰਨ ਗੁਰੂਆਂ ਦਾ ਖ਼ੂਨ ਵਿਰਸੇ ਵਿੱਚ ਮਿਲਿਆ।

ਪਤਨੀ: ਗੁਰੂ ਜੀ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆਂ ।  ਇਹਨਾਂ ਦਾ ਜਨਮ ਇੱਕ ਧਾਰਮਿਕ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਧਾਰਮਿਕ ਕਾਰਜਾਂ ਵਿੱਚ ਪੂਰਾ ਸਹਿਯੋਗ ਦਿੱਤਾ।

ਪੁੱਤਰ: ਗੁਰੂ ਹਰਿਗੋਬਿੰਦ ਸਾਹਿਬ ਜੀ - ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਪੁੱਤਰ, ਜੋ ਬਾਅਦ ਵਿੱਚ ਸਿੱਖ ਧਰਮ ਦੇ ਛੇਵੇਂ ਗੁਰੂ ਬਣੇ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ, ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਆਤਮਰੱਖਿਆ ਲਈ ਸ਼ਸਤਰ ਧਾਰਨ ਕਰਨ ਦੀ ਸਿੱਖਿਆ ਦਿੱਤੀ।

ਭੈਣ-ਭਰਾ: ਗੁਰੂ ਅਰਜਨ ਦੇਵ ਜੀ ਦੇ ਦੋ ਵੱਡੇ ਭਰਾ ਸਨ:

ਪ੍ਰਿਥੀ ਚੰਦ

ਮਹਾਂਦੇਵ

ਇਤਿਹਾਸਕ ਦਸਤਾਵੇਜ਼ਾਂ ਅਨੁਸਾਰ, ਪ੍ਰਿਥੀ ਚੰਦ ਨੇ ਗੁਰਗੱਦੀ ਲਈ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਉਹਨਾਂ ਦੇ ਰਿਸ਼ਤੇ ਵਿੱਚ ਤਣਾਅ ਰਹਿੰਦਾ ਸੀ।

ਮਹੱਤਵ:

ਗੁਰੂ ਅਰਜਨ ਦੇਵ ਜੀ ਦਾ ਜਨਮ ਅਤੇ ਪਰਿਵਾਰਕ ਪਿਛੋਕੜ ਬਹੁਤ ਹੀ ਗੌਰਵਸ਼ਾਲੀ ਸੀ। ਆਪ ਜੀ ਤਿੰਨ ਗੁਰੂਆਂ (ਗੁਰੂ ਅੰਗਦ ਦੇਵ ਜੀ, ਗੁਰੂ ਅਮਰ ਦਾਸ ਜੀ, ਗੁਰੂ ਰਾਮ ਦਾਸ ਜੀ) ਦੇ ਵੰਸ਼ਜ ਸਨ। ਇਸ ਪਰਿਵਾਰਕ ਵਿਰਸੇ ਨੇ ਉਹਨਾਂ ਨੂੰ ਗੁਰਗੱਦੀ ਸੰਭਾਲਣ ਅਤੇ ਸਿੱਖ ਧਰਮ ਨੂੰ ਸੰਗਠਿਤ ਰੂਪ ਦੇਣ ਲਈ ਇੱਕ ਮਜ਼ਬੂਤ ਨੀਂਹ ਪ੍ਰਦਾਨ ਕੀਤੀ। ਆਪ ਜੀ ਦੇ ਪੁੱਤਰ, ਗੁਰੂ ਹਰਿਗੋਬਿੰਦ ਸਾਹਿਬ ਜੀ, ਨੇ ਸਿੱਖ ਇਤਿਹਾਸ ਨੂੰ ਇੱਕ ਨਵੀਂ ਦਿਸ਼ਾ ਦਿੱਤੀ।

ਗੁਰਿਆਈ

ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ, ਸੁਭਾਅ ਵਿੱਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਬਾਬਾ ਬੁੱਢਾ ਸਾਹਿਬ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਅਤੇ ਆਪ ਚੌਥੇ ਗੁਰੂ ਉਸੇ ਦਿਨ ਹੀ ਜੋਤੀ ਜੋਤਿ ਸਮਾ ਗਏ। ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ। ਦਸਤਾਰਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਗਏ

Baba Buddha places a tikka (a mark of distinction) on the forehead of Guru Arjan Dev, pronouncing him the fifth Guru. Guru Ram Das is seated on the right. From an old fresco in Gurdwara Ramsar Sahib in Amritsar.

ਮੁੱਖ ਕਾਰਜ ਅਤੇ ਯੋਗਦਾਨ:

ਆਦਿ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ: ਇਹ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਅਤੇ ਸਦਾ-ਯਾਦ ਰੱਖਣਯੋਗ ਕਾਰਜ ਹੈ। ਆਪ ਜੀ ਨੇ ਸਿੱਖ ਧਰਮ ਦੇ ਪਹਿਲੇ ਧਾਰਮਿਕ ਗ੍ਰੰਥ "ਆਦਿ ਗ੍ਰੰਥ ਦੀ ਸੰਪਾਦਨਾ ਕੀਤੀ। ਇਸ ਵਿੱਚ ਪਹਿਲੇ ਚਾਰ ਗੁਰੂ ਸਾਹਿਬਾਨ,  ਭਗਤਾਂ, ਸੂਫ਼ੀਆਂ ਅਤੇ ਭੱਟਾਂ ਦੀ ਬਾਣੀ ਨੂੰ ਸੰਭਾਲ ਕੇ ਇਕੱਠਾ ਕੀਤਾ ਗਿਆ। ਇਸ ਦੀ ਸਥਾਪਨਾ ਹਰਿਮੰਦਰ ਸਾਹਿਬ ਵਿੱਚ ਕੀਤੀ ਗਈ।

Bhai Gurdas ji scribes the Adi Granth while Guru Arjan dev narrates.

ਰਚਨਾ : ਗੁਰੂ ਜੀ ਦੇ 2218 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।ਇਹਨਾਂ ਨੇ ਸਾਰੀ ਬਾਣੀ 1581 ਈ. ਤੋਂ 1604 ਈ. ਸਮੇਂ ਦੌਰਾਨ ਰਚੀ।ਗੁਰੂ ਜੀ ਦੀਆਂ ਪ੍ਰਮੁੱਖ ਬਾਣੀਆਂ ਸੁਖਮਨੀ ਅਤੇ ਬਾਰਹਮਾਹ ਮਾਝ ਰਾਗ ਨੂੰ ਉਚੇਚੀ ਮਾਨਤਾ ਨਾਲ ਗਾਇਆ, ਸੁਣਿਆ ਅਤੇ ਪੜ੍ਹਿਆ ਜਾਂਦਾ ਹੈ।

 ਹਰਿਮੰਦਰ ਸਾਹਿਬ ਦਾ ਨਿਰਮਾਣ ਪੂਰਾ ਕਰਨਾ:
ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਖੁਣਵਾਈ ਅਤੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਕਾਰਜ ਨੂੰ ਪੂਰਾ ਕੀਤਾ। ਆਪ ਜੀ ਨੇ ਹੀ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਬਣਵਾਏ ਤਾਂ ਜੋ ਹਰ ਜਾਤੀ, ਧਰਮ ਅਤੇ ਵਰਗ ਦੇ ਲੋਕ ਬਿਨਾਂ ਕਿਸੇ ਰੋਕ-ਟੋਕ ਦਰਗਾਹ ਵਿੱਚ ਦਾਖਲ ਹੋ ਸਕਣ।

ਚਿੱਤਰ ਹਰਿਮੰਦਰ ਸਾਹਿਬ ਦੇ ਨਿਰਮਾਣ ਹੋਂਣ ਦਾ।

ਤਰਨਤਾਰਨ ਸ਼ਹਿਰ ਦੀ ਸਥਾਪਨਾ:
ਆਪ ਜੀ ਨੇ ਇੱਕ ਨਵੇਂ ਸ਼ਹਿਰ 'ਤਰਨਤਾਰਨਦੀ ਨੀਂਹ ਰੱਖੀ। ਇੱਥੇ ਆਪ ਜੀ ਨੇ ਇੱਕ ਸਰੋਵਰ ਦੀ ਖੁਣਵਾਈ ਕੀਤੀ ਅਤੇ ਇਸ ਸ਼ਹਿਰ ਨੂੰ ਇੱਕ ਮਹੱਤਵਪੂਰਨ ਧਾਰਮਿਕ ਕੇਂਦਰ ਵਜੋਂ ਵਿਕਸਿਤ ਕੀਤਾ।

ਗੁਰਦੁਆਰਾ ਸਾਹਿਬ ਤਾਰਨਤਾਰਨ ਸ਼ਹਿਰ ਚ ਸਥਿਤ।

 ਮਸੰਦ ਪ੍ਰਥਾ ਦੀ ਸ਼ੁਰੂਆਤ:
ਸਿੱਖਾਂ ਤੋਂ ਦਸਵੰਧ ( ਦਸਵਾਂ ਹਿੱਸਾ) ਇਕੱਠਾ ਕਰਨ ਅਤੇ ਗੁਰੂ ਘਰ ਦੇ ਕਾਰਜਾਂ ਨੂੰ ਸੰਭਾਲਣ ਲਈ ਆਪ ਜੀ ਨੇ 'ਮਸੰਦਨਾਮਕ ਪ੍ਰਬੰਧ ਦੀ ਸ਼ੁਰੂਆਤ ਕੀਤੀ। ਇਹ ਮਸੰਦ ਹੀ ਸਿੱਖਾਂ ਦੇ ਯੋਗਦਾਨ ਨੂੰ ਇਕੱਠਾ ਕਰਕੇ ਗੁਰੂ ਘਰ ਤਕ ਪਹੁੰਚਾਉਂਦੇ ਸਨ।

 ਸ਼ਹੀਦੀ:

ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਹਨ। ਉਸ ਸਮੇਂ ਦੇ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਦੇ ਵਧਦੇ ਪ੍ਰਭਾਵ ਨੂੰ ਵੇਖ ਕੇ ਈਰਖਾ ਅਤੇ ਡਰ ਵਿੱਚ ਆ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਲਿਆ। ਗੁਰੂ ਜੀ ਉੱਤੇ ਕਈ ਝੂਠੇ ਅਤੇ ਮਨਘੜਤ ਦੋਸ਼ ਲਗਾਏ ਗਏ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ, ਪਰ ਗੁਰੂ ਜੀ ਨੇ ਸਪਸ਼ਟ ਮਨ੍ਹਾ ਕਰ ਦਿੱਤਾ।  ਗੁਰੂ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ’ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿੱਚ ਉੱਬਲਦੇ ਪਾਣੀ ਦੀ ਦੇਗ ਵਿੱਚ ਪਾਇਆ ਗਿਆ। ਪਰ ਗੁਰੂ ਸਾਹਿਬ ਨੇ ‘ਤੇਰਾ ਕੀਆ ਮੀਠਾ ਲਾਗੇ ' ਦੀ ਧੁਨੀ ਜਾਰੀ ਰੱਖੀ ਅੰਤ 16 ਮਈ, 1606 ਨੂੰ ਛੇਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਰਾਵੀ ਦਰਿਆ ਵਿੱਚ ਰੋੜ੍ਹਿਆ ਗਿਆ। ਅੱਜਕੱਲ੍ਹ ਉਹ ਜਗ੍ਹਾ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਕਿ ਪਾਕਿਸਤਾਨ ਵਿੱਚ ਹੈ-

ਉਮਦਤ ਤਵਾਰੀਕ ਦਾ ਲਿਖਾਰੀ ਲਿਖਦਾ ਹੈ ਕਿ ਸ਼ਹਾਦਤ ਨੂੰ ਲਿਖਣ ਲੱਗਿਆਂ ਕਲਮ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋਂਦੀਆਂ ਹਨ, ਦਿਲ ਪਾਟਦਾ ਹੈ ਅਤੇ ਜਾਨ ਹੈਰਾਨ ਹੁੰਦੀ ਹੈ।

Guru Arjan Dev's subject to torture by the Mughals.

 

 

 

No comments:

Post a Comment

ਗੁਰੂ ਗੋਬਿੰਦ ਸਿੰਘ ਜੀ

  ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ (22 ਦਸੰਬਰ 1666 –7 ਅਕਤੂਬਰ 1708)(  ਜਨਮ ਦਾ ਨਾਮ:   ਗੋਬਿੰਦ ਦਾਸ   ਜਾਂ   ਗੋਬਿੰਦ ਰਾਏ ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ।...