ਗੁਰੂ ਹਰਿਗੋਬਿੰਦ ਸਾਹਿਬ ਜੀ
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਮੋੜ ਲਿਆਂਦਾ। ਆਪ ਜੀ ਨੇ ਸਿੱਖਾਂ ਨੂੰ ਸਿਰਫ਼ ਇੱਕ ਧਾਰਮਿਕ ਸਮੂਹ ਹੀ ਨਹੀਂ ਰਹਿਣ ਦਿੱਤਾ, ਸਗੋਂ ਇੱਕ ਰਾਜਨੀਤਿਕ ਅਤੇ ਸੈਨਿਕ ਸ਼ਕਤੀ ਵਜੋਂ ਵੀ ਸੰਗਠਿਤ ਕੀਤਾ। ਮੀਰੀ-ਪੀਰੀ ਦਾ ਸਿਧਾਂਤ ਉਨ੍ਹਾਂ ਦੀ ਸਦੀਵੀ ਵਿਰਾਸਤ ਹੈ, ਜੋ ਸਿੱਖਾਂ ਨੂੰ ਧਰਮ ਦੀ ਰੱਖਿਆ ਲਈ ਨਿਡਰ ਹੋਕੇ ਖੜ੍ਹੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ।
![]() |
| ਗੁਰੂ ਹਰਿਗੋਬਿੰਦ ਦੀ ਖ਼ਿਆਲੀ ਪੇਂਟਿੰਗ |
ਵਿਆਹ ਤੇ ਬੱਚੇ : ਗੁਰੂ ਹਰਗੋਬਿੰਦ ਸਾਹਿਬ
ਜੀ ਦੇ ਵਿਆਹ ਬਾਰੇ ਵੱਖ-ਵੱਖ
ਵੇਰਵੇ ਮਿਲਦੇ ਹਨ । ਜਿਨ੍ਹਾਂ ਚ ਕਿਸੇ ਥਾਂ ਤਿੰਨ ਤੇ ਕਿਤੇ ਚਾਰ ਵਿਆਹ ਦੇ ਵੇਰਵੇ ਮਿਲਦੇ ਹਨ।
ਜਿਸ ਅਨੁਸਾਰ ਗੁਰੂ ਜੀ ਦੀ ਪਤਨੀਆਂ ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਹਾਦੇਵੀ ਜੀ ਹਨ। ਜਿਨ੍ਹਾਂ ਤੋ ਗੁਰੂ ਜੀ ਦੇ 6 ਸੰਤਾਨ ਸਨ। ਜਿਨ੍ਹਾਂ ਚ 5 ਪੁੱਤਰ ਤੇ 1 ਪੁੱਤਰੀ ਸੀ।
ਪੁੱਤਰਾਂ ਦੀ ਵਿਸਤ੍ਰਿਤ
ਜਾਣਕਾਰੀ
ਬਾਬਾ ਗੁਰਦਿੱਤਾ ਜੀ : ਬਾਬਾ ਗੁਰਦਿੱਤਾ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਪੁੱਤਰ ਸਨ ਅਤੇ ਮਾਤਾ ਦਮੋਦਰੀ ਜੀ ਦੀ ਕੁੱਖੋਂ ਜਨਮੇ ਸਨ। ਆਪ ਦਾ ਜਨਮ 1613 ਈਸਵੀ ਵਿੱਚ ਹੋਇਆ ਅਤੇ ਆਪ ਨੂੰ ਬਚਪਨ ਤੋਂ ਹੀ ਗੁਰੂ ਘਰ ਦੇ ਪਵਿੱਤਰ ਮਾਹੌਲ ਵਿੱਚ ਪਾਲਣ-ਪੋਸਣ ਮਿਲਿਆ। ਬਾਬਾ ਗੁਰਦਿੱਤਾ ਜੀ ਬਹੁਤ ਹੀ ਵਿਦਵਾਨ, ਗੰਭੀਰ ਅਤੇ ਅਧਿਆਤਮਿਕ ਸ਼ਖ਼ਸੀਅਤ ਦੇ ਮਾਲਕ ਸਨ। ਆਪ ਨੇ ਆਪਣੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਰੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਈ। ਆਪ ਦੇ ਪੁੱਤਰ ਗੁਰੂ ਹਰਿ ਰਾਇ ਸਾਹਿਬ ਜੀ ਸੱਤਵੇਂ ਗੁਰੂ ਬਣੇ, ਜਿਸ ਨਾਲ ਬਾਬਾ ਗੁਰਦਿੱਤਾ ਜੀ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਵਿਅਕਤੀ ਬਣ ਗਏ।
![]() |
| ||||
ਬਾਬਾ ਸੂਰਜ ਮੱਲ ਜੀ
ਬਾਬਾ ਸੂਰਜ ਮੱਲ ਜੀ ਗੁਰੂ
ਹਰਿਗੋਬਿੰਦ ਸਾਹਿਬ ਜੀ ਦੇ ਦੂਜੇ ਪੁੱਤਰ ਸਨ ਜਿਨ੍ਹਾਂ ਦਾ ਜਨਮ 1618 ਈਸਵੀ ਵਿੱਚ ਮਾਤਾ ਨਾਨਕੀ
ਜੀ ਦੀ ਕੁੱਖੋਂ ਹੋਇਆ। ਆਪ ਦਾ ਨਾਮ 'ਸੂਰਜ ਮੱਲ' ਆਪ ਦੇ ਤੇਜੱਸਵੀ ਅਤੇ ਪ੍ਰਕਾਸ਼ਮਾਨ ਸੁਭਾਅ ਨੂੰ ਦਰਸਾਉਂਦਾ ਸੀ।
ਬਾਬਾ ਜੀ ਦਾ ਸੁਭਾਅ ਬਹੁਤ ਹੀ ਸ਼ਾਂਤ, ਗੰਭੀਰ ਅਤੇ ਵਿਚਾਰਸ਼ੀਲ ਸੀ। ਆਪ ਨੂੰ ਬਚਪਨ ਤੋਂ ਹੀ ਧਾਰਮਿਕ
ਸਿੱਖਿਆ ਅਤੇ ਅਧਿਆਤਮਿਕ ਅਭਿਆਸਾਂ ਵਿੱਚ ਡੂੰਘੀ ਰੁਚੀ ਸੀ। ਗੁਰੂ ਘਰ ਦੇ ਪਵਿੱਤਰ ਵਾਤਾਵਰਣ ਵਿੱਚ
ਪਲ਼ਦੇ ਹੋਏ, ਉਹਨਾਂ
ਨੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਗਹਿਰਾਈ ਨਾਲ ਸਮਝਿਆ ਅਤੇ ਆਪਣੇ ਜੀਵਨ ਵਿੱਚ ਉਤਾਰਿਆ।
ਬਾਬਾ ਅਨੀ ਰਾਏ ਜੀ
ਬਾਬਾ ਅਨੀ ਰਾਏ ਜੀ ਗੁਰੂ
ਹਰਿਗੋਬਿੰਦ ਸਾਹਿਬ ਜੀ ਦੇ ਤੀਜੇ ਪੁੱਤਰ ਸਨ, ਜਿਨ੍ਹਾਂ ਦਾ ਜਨਮ 1622 ਈਸਵੀ ਵਿੱਚ ਮਾਤਾ ਮਹਾਦੇਵੀ ਜੀ ਦੀ ਕੁੱਖੋਂ ਹੋਇਆ। ਆਪ ਦਾ ਨਾਮ 'ਅਨੀ' ਜਿਸ ਦਾ ਅਰਥ ਹੈ
"ਬਹੁਤ ਮੁਲਾਇਮ ਅਤੇ ਸੰਭਾਵੀ", ਆਪ ਦੇ ਨਰਮ ਅਤੇ ਦਿਆਲੂ ਸੁਭਾਅ ਨੂੰ ਪੂਰੀ ਤਰ੍ਹਾਂ ਦਰਸਾਉਂਦਾ ਸੀ।
ਬਾਬਾ ਜੀ ਦਾ ਸਾਰਾ ਜੀਵਨ ਸੇਵਾ, ਦਇਆ ਅਤੇ ਨਿਮਰਤਾ ਦੀ ਮਿਸਾਲ ਸੀ। ਆਪ ਬਚਪਨ ਤੋਂ ਹੀ ਬਹੁਤ ਸੰਜੀਦਾ
ਅਤੇ ਸ਼ਾਂਤ ਸੁਭਾਅ ਦੇ ਸਨ, ਅਤੇ ਗੁਰੂ ਘਰ ਦੇ ਵਾਤਾਵਰਣ ਨੇ ਆਪ ਦੇ ਇਨ੍ਹਾਂ ਗੁਣਾਂ ਨੂੰ ਹੋਰ
ਨਿਖਾਰਿਆ। ਬਾਬਾ
ਅਨੀ ਰਾਏ ਜੀ ਦਾ ਵਿਆਹ ਬੀਬੀ ਸੇਵਾ ਜੀ ਨਾਲ ਹੋਇਆ ਸੀ, ਜਿਨ੍ਹਾਂ ਦਾ ਨਾਮ ਵੀ ਆਪ ਦੇ ਸੇਵਾ ਭਾਵੀ ਸੁਭਾਅ ਨਾਲ ਮੇਲ ਖਾਂਦਾ
ਸੀ।
ਬਾਬਾ ਅਟੱਲ ਰਾਏ ਜੀ
ਬਾਬਾ ਅਟੱਲ ਰਾਏ ਜੀ ਗੁਰੂ
ਹਰਿਗੋਬਿੰਦ ਸਾਹਿਬ ਜੀ ਦੇ ਚੌਥੇ ਪੁੱਤਰ ਸਨ, ਜਿਨ੍ਹਾਂ ਦਾ ਜਨਮ 1619 ਈਸਵੀ ਵਿੱਚ ਮਾਤਾ ਦਮੋਦਰੀ ਜੀ ਦੀ ਕੁੱਖੋਂ ਹੋਇਆ। ਆਪ ਦਾ ਨਾਮ 'ਅਟੱਲ' ਅਡੋਲ ਅਤੇ ਸਥਿਰ, ਆਪ ਦੇ ਦ੍ਰਿੜ੍ਹ ਸੁਭਾਅ
ਨੂੰ ਦਰਸਾਉਂਦਾ ਸੀ। ਬਾਬਾ ਜੀ ਬਚਪਨ ਤੋਂ ਹੀ ਅਤਿ-ਸਾਧਾਰਨ ਪ੍ਰਤਿਭਾ ਦੇ ਮਾਲਕ ਸਨ ਅਤੇ ਛੋਟੀ ਉਮਰ
ਵਿੱਚ ਹੀ ਉਹਨਾਂ ਨੇ ਆਪਣੇ ਅਦਭੁਤ ਗੁਣਾਂ ਦਾ ਪ੍ਰਦਰਸ਼ਨ ਕੀਤਾ। ਆਪ ਨੂੰ ਗੁਰੂ ਘਰ ਵਿੱਚ ਉੱਚਤਮ
ਧਾਰਮਿਕ ਅਤੇ ਅਧਿਆਤਮਿਕ ਸਿੱਖਿਆ ਪ੍ਰਾਪਤ ਹੋਈ, ਜਿਸ ਨੇ ਉਹਨਾਂ ਦੀਆਂ ਅਲੌਕਿਕ ਸ਼ਕਤੀਆਂ ਨੂੰ ਨਿਖਾਰਿਆ।
ਬਾਬਾ ਅਟੱਲ ਰਾਏ ਜੀ ਦਾ ਵਿਆਹ ਬੀਬੀ ਨਿਹਾਲ ਕੌਰ ਜੀ ਨਾਲ ਹੋਇਆ ਸੀ ਅਤੇ ਉਹਨਾਂ ਦੇ ਇੱਕ ਪੁੱਤਰ ਬਿਹਾਰੀ ਮੱਲ ਹੋਏ। ਆਪ ਨੇ ਮਾਤਰ 11 ਵਰ੍ਹਿਆਂ ਦੀ ਅਤਿ ਛੋਟੀ ਉਮਰ ਵਿੱਚ ਹੀ ਆਪਣਾ ਸਰੀਰ ਛੱਡ ਦਿੱਤਾ। ਇਸ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਆਪ ਨੇ ਆਪਣੇ ਮਿੱਤਰ ਮੋਹਨ ਨੂੰ ਜਿਸ ਜੀਵਨ ਦਾਨ ਦਿੱਤਾ ਸੀ, ਉਸ ਦਾ ਬਦਲਾ ਆਪ ਨੇ ਆਪਣਾ ਜੀਵਨ ਦੇ ਕੇ ਦਿੱਤਾ। ਅੱਜ ਅੰਮ੍ਰਿਤਸਰ ਸਾਹਿਬ ਵਿੱਚ ਬਾਬਾ ਅਟੱਲ ਰਾਏ ਜੀ ਦਾ ਇੱਕ ਭਵਨ ਸਥਿਤ ਹੈ, ਜਿਸ ਨੂੰ "ਅਟੱਲ ਰਾਏ ਦੀ ਛਾਬਰਾ" ਕਿਹਾ ਜਾਂਦਾ ਹੈ। ਇਹ ਇਮਾਰਤ ਨੌਂ ਮੰਜ਼ਿਲਾਂ ਹੈ ਅਤੇ ਇਸ ਦੀ ਉਸਾਰੀ 1778 ਈਸਵੀ ਵਿੱਚ ਸਰਦਾਰ ਜੈ ਸਿੰਘ ਜੀ ਨੇ ਕਰਵਾਈ ਸੀ। ਬਾਬਾ ਅਟੱਲ ਰਾਏ ਜੀ ਦਾ ਛੋਟਾ ਪਰੰਤੂ ਅਤਿ ਪ੍ਰਭਾਵਸ਼ਾਲੀ ਜੀਵਨ ਸਾਡੇ ਲਈ ਕਈ ਮਹੱਤਵਪੂਰਨ ਸਿੱਖਿਆਵਾਂ ਲੈ ਕੇ ਆਇਆ ਹੈ। ਆਪ ਦਾ ਜੀਵਨ ਇਸ ਗੱਲ ਦਾ ਪ੍ਰਮਾਣ ਹੈ ਕਿ ਆਤਮਿਕ ਸ਼ਕਤੀ ਉਮਰ ਦੀ ਮੁਹਤਾਜ ਨਹੀਂ ਹੁੰਦੀ। ਆਪ ਦੀ ਕਥਾ ਸਾਨੂੰ ਸੱਚੇ ਮਿੱਤਰਤਾ ਅਤੇ ਨੀ:ਸਵਾਰਥ ਸੇਵਾ ਦੀ ਸਿੱਖਿਆ ਦਿੰਦੀ ਹੈ। ਬਾਬਾ ਅਟਲ ਰਾਏ ਜੀ ਨੇ ਆਪਣੇ ਛੋਟੇ ਜੀਵਨ ਕਾਲ ਵਿੱਚ ਹੀ ਇਤਨੀ ਗਹਿਰੀ ਛਾਪ ਛੱਡੀ ਕਿ ਉਹ ਸਦੀਆਂ ਬੀਤਣ ਤੱਕ ਸਿੱਖ ਇਤਿਹਾਸ ਦਾ ਇੱਕ ਪ੍ਰੇਰਨਾਮਈ ਪਾਤਰ ਬਣੇ ਰਹੇ।
![]() |
| Gurdwara Sri Baba Atal Rai Sahib ji |
ਗੁਰੂ ਤੇਗ਼ ਬਹਾਦਰ
ਸਾਹਿਬ ਜੀ
ਗੁਰੂ ਤੇਗ਼ ਬਹਾਦਰ ਸਾਹਿਬ
ਜੀ ਸਿੱਖ ਧਰਮ ਦੇ ਨੌਵੇਂ ਗੁਰੂ ਸਨ, ਜਿਨ੍ਹਾਂ ਦਾ ਜਨਮ 1 ਅਪ੍ਰੈਲ 1621 ਈ: ਨੂੰ ਅੰਮ੍ਰਿਤਸਰ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ
ਨਾਨਕੀ ਜੀ ਦੇ ਘਰ ਹੋਇਆ। ਆਪ ਦਾ ਬਚਪਨ ਦਾ ਨਾਮ "ਤਿਆਗ ਮੱਲ" ਸੀ, ਪਰੰਤੂ ਆਪ ਨੇ ਆਪਣੇ ਪਿਤਾ
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਮੁਗ਼ਲ ਸੈਨਾਵਾਂ ਵਿਰੁੱਧ ਲੜੀਆਂ ਗਈਆਂ ਲੜਾਈਆਂ ਵਿੱਚ
ਅਜੇਹੀ ਬਹਾਦਰੀ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ ਆਪ ਦਾ ਨਾਮ "ਤੇਗ਼ ਬਹਾਦਰ" (ਤਲਵਾਰ
ਦੇ ਧਨੀ) ਪੈ ਗਿਆ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਇੱਕ ਸੰਪੂਰਨ ਸੰਤ-ਸਿਪਾਹੀ ਸਨ, ਜਿਨ੍ਹਾਂ ਨੇ ਆਪਣੇ ਜੀਵਨ
ਵਿੱਚ ਬਹਾਦਰੀ ਦਾ ਅਦਭੁਤ ਸੁਮੇਲ ਪੇਸ਼ ਕੀਤਾ।
ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ ਅਤੇ ਉਹਨਾਂ ਦੇ ਘਰ 1666 ਈ: ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ, ਜੋ ਬਾਅਦ ਵਿੱਚ ਸਿੱਖ ਧਰਮ ਦੇ ਦਸਵੇਂ ਗੁਰੂ ਬਣੇ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 1664 ਈ: ਵਿੱਚ ਗੁਰੂ ਗੱਦੀ ਮਿਲੀ। 11 ਨਵੰਬਰ 1675 ਈ: ਨੂੰ ਦਿੱਲੀ ਵਿਖੇ ਚਾਂਦਨੀ ਚੌਕ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸ਼ਹਾਦਤ ਦਿੱਤੀ।
![]() |
| A mid-17th-century portrait of Guru Tegh Bahadur painted by Ahsan, the viceregal painter of Shaista Khan, governor of Bengal, circa 1668–69 |
ਬੀਬੀ ਵੀਰੋ ਜੀ
ਬੀਬੀ ਵੀਰੋ ਜੀ ਗੁਰੂ
ਹਰਿਗੋਬਿੰਦ ਸਾਹਿਬ ਜੀ ਦੀ ਇਕਲੌਤੀ ਪੁੱਤਰੀ ਅਤੇ ਮਾਤਾ ਦਮੋਦਰੀ ਜੀ ਦੀ ਸੰਤਾਨ ਸਨ, ਜਿਨ੍ਹਾਂ ਦਾ ਜਨਮ 1615 ਈਸਵੀ ਵਿੱਚ ਹੋਇਆ। ਆਪ
ਨੂੰ ਗੁਰੂ ਘਰਾਣੇ ਦੀ ਇੱਕ ਮਹੱਤਵਪੂਰਨ ਕੜੀ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ
ਦੁਆਰਾ ਗੁਰੂ ਘਰ ਦੀ ਵਿਰਾਸਤ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਬੀਬੀ ਵੀਰੋ ਜੀ
ਆਪਣੀ ਗਹਿਰੀ ਅਧਿਆਤਮਿਕਤਾ, ਸ਼ਾਂਤ ਸੁਭਾਅ ਅਤੇ ਪਰਿਵਾਰਿਕ ਮੁੱਲਾਂ ਦੀ ਪਾਲਣਾ ਲਈ ਜਾਣੀਆਂ
ਜਾਂਦੀਆਂ ਸਨ।
ਮੁੱਖ ਜੀਵਨ ਘਟਨਾਵਾਂ
ਅਤੇ ਯੋਗਦਾਨ:
ਗੁਰਗੱਦੀ ਤੇ
ਬਿਰਾਜਮਾਨ:
ਗੁਰੂ ਅਰਜਨ ਦੇਵ ਜੀ ਦੀ
ਸ਼ਹੀਦੀ ਤੋਂ ਬਾਅਦ, ਮਾਤਾ
੧੧ ਵਰ੍ਹਿਆਂ ਦੀ ਉਮਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਛੇਵੇਂ ਗੁਰੂ ਬਣੇ। ਆਪਣੇ ਪਿਤਾ ਗੁਰੂ
ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ, ਗੁਰੂ ਜੀ ਨੇ ਫ਼ੈਸਲਾ ਕੀਤਾ ਕਿ ਹੁਣ ਸਿੱਖਾਂ ਨੂੰ ਸਿਰਫ਼ ਆਤਮਿਕ
ਸ਼ਕਤੀ (ਪੀਰੀ) ਹੀ ਨਹੀਂ, ਸਗੋਂ ਸੱਤਿਆ ਚਾਰ ਦਾ ਮੁਕਾਬਲਾ ਕਰਨ ਲਈ ਸੈਨਿਕ ਸ਼ਕਤੀ (ਮੀਰੀ) ਦੀ
ਵੀ ਲੋੜ ਹੈ।
ਮੀਰੀ-ਪੀਰੀ ਦਾ ਸਿਧਾਂਤ: ਗੁਰੂ ਅਰਜਨ ਦੇਵ ਜੀ ਦੀ
ਸ਼ਹਾਦਤ ਤੋਂ ਬਾਅਦ ਬਾਲਕ ਹਰਿਗੋਬਿੰਦ ਨੂੰ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਗਿਆ। ਗੁਰਿਆਈ ਦੀ
ਗੱਦੀ ‘ਤੇ ਬੈਠਣ ਲੱਗਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ
ਲਿਆਉਣ ਦੀ ਬੇਨਤੀ ਕੀਤੀ ਇਕ ਤਲਵਾਰ ਸੱਜੇ ਪਾਸੇ ਪਹਿਨੀ ਤੇ ਦੂਜੀ ਤਲਵਾਰ ਖੱਬੇ ਪਾਸੇ ਧਾਰਨ ਕਰਕੇ
ਇੱਕ ਵਿਲੱਖਣ ਰੀਤ ਚਲਾਈ। ਉਨ੍ਹਾਂ ਫ਼ਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਧੰਨ ਸ੍ਰੀ ਗੁਰੂ ਅਰਜਨ
ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਨ੍ਹਾਂ ਵਿਚ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ
ਪੀਰੀ ਦੀ। ਇਸ ਵਿਲੱਖਣ ਘਟਨਾ ਚੱਕਰ ਦਾ ਵਰਨਨ ਢਾਡੀ ਅਬਦੁੱਲਾ ਨੇ ਇਸ ਤਰ੍ਹਾਂ ਕੀਤਾ ਹੈ:
ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ, ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰੀ ਦੀ।
ਗੁਰਗੱਦੀ ਤੇ ਬਿਰਾਜਮਾਨ ਹੁੰਦਿਆਂ ਉਨ੍ਹਾਂ ਨੇ ਸਿੱਖ ਸੰਗਤ ਨੂੰ ਹੁਕਮਨਾਮੇ ਜਾਰੀ ਕਰਕੇ ਵਧੀਆ ਨਸਲ ਦੇ ਘੋੜੇ ਅਤੇ ਉੱਚ ਕੋਟੀ ਦੇ ਹਥਿਆਰ ਭੇਟ ਕਰਨ ਦਾ ਹੁਕਮ ਦਿੱਤਾ।
![]() |
| ਗੁਰਗੱਦੀ ਤੇ ਬਿਰਾਜਮਾਨ ਹੁੰਦਿਆਂ |
ਅਕਾਲ ਤਖ਼ਤ ਸਾਹਿਬ ਦੀ
ਸਥਾਪਨਾ:
ਗੁਰੂ ਜੀ ਨੇ ਸੰਨ ੧੬੦੬ ਈ: ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਦੀ ਨੀਂਹ ਰੱਖੀ। ਇਹ ਸਿੱਖਾਂ ਦੇ ਸਮਾਜਿਕ, ਰਾਜਨੀਤਿਕ ਅਤੇ ਫ਼ੈਸਲੇ ਲੈਣ ਵਾਲੇ ਅਥਾਰਿਟੀ ਦੇ ਕੇਂਦਰ ਵਜੋਂ ਸਥਾਪਿਤ ਕੀਤਾ ਗਿਆ। ਇੱਥੋਂ ਗੁਰੂ ਜੀ ਧਾਰਮਿਕ ਅਤੇ ਸੰਸਾਰਿਕ ਮਾਮਲਿਆਂ 'ਤੇ ਚਰਚਾ ਕਰਦੇ ਸਨ। ਧੰਨ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 12 ਫੁੱਟ ਉੱਚਾ ਥੜ੍ਹਾ ਬਣਾਇਆ ਕਿਉਂਕਿ ਉਸ ਵੇਲੇ ਦੇ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਕਿਹਾ ਸੀ ਕਿ ਉਸ ਦੇ ਤਿੰਨ ਫੁੱਟ ਤਖ਼ਤ ਤੋਂ ਉੱਚਾ ਕੋਈ ਨਹੀਂ ਬੈਠ ਸਕਦਾ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਹੀ ਅਕਾਲ ਤਖ਼ਤ ਬਣਾਇਆ ਗਿਆ ਹੈ ਜੋ ਦਰਸਾਉਂਦਾ ਹੈ ਕਿ ਰੂਹਾਨੀਅਤ ਹਮੇਸ਼ਾ ਸਿਆਸੀ ਫ਼ਰਜ਼ਾਂ ਨਾਲੋਂ ਉੱਚੀ ਹੁੰਦੀ ਹੈ। ਸ੍ਰੀ ਅਕਾਲ ਤਖ਼ਤ ਸਿੱਖ ਧਰਮ ਦਾ ਸਭ ਤੋਂ ਉੱਚਾ ਤੇ ਪਵਿੱਤਰ ਅਸਥਾਨ ਬਣਾਇਆ ਗਿਆ ਸੀ। ਅਕਾਲ ਤਖ਼ਤ ਵਿਖੇ ਰਾਜਸੀ ਅਤੇ ਹੋਰ ਮਾਮਲੇ ਨਜਿੱਠੇ ਜਾਂਦੇ।
![]() |
| Photograph of the Akal Takht |
ਸਿੱਖ ਫ਼ੌਜ ਦਾ ਗਠਨ:
ਆਪਣੇ ਗੁਰੂ ਪਿਤਾ ਧੰਨ
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਨੇ ਮੁਗ਼ਲ ਹਕੂਮਤ
ਖ਼ਿਲਾਫ਼ ਸਿੱਖ ਕੌਮ ਦੀ ਅਗਵਾਈ ਕੀਤੀ। ਉਹਨਾਂ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋ ਕੇ ਆਪਣੇ ਧਰਮ ਦਾ
ਨਿਰਵਾਣ ਕਰਨ ਦੀ ਆਗਿਆ ਦਿੱਤੀ ਅਤੇ ਜਬਰੀ ਇਸਲਾਮ ਧਰਮ ਕਬੂਲ ਕਰਨ ਦੇ ਹੁਕਮ ਦਾ ਵਿਰੋਧ ਕੀਤਾ।ਗੁਰੂ
ਸਾਹਿਬ ਦੀ ਧਰਮੀ ਫ਼ੌਜ ਨੇ ਜ਼ੁਲਮ ਅਤੇ ਅਨਿਆਂ ਵਿਰੁੱਧ ਚਾਰ ਜੰਗਾਂ ਲੜੀਆਂ ਅਤੇ ਚਾਰਾਂ ਵਿੱਚ ਹੀ
ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਗੁਰੂ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬੈਠ ਕੇ ਲੋਕਾਂ ਦੇ
ਫ਼ੈਸਲੇ ਕਰਦੇ। ਅਕਾਲ ਤਖ਼ਤ ’ਤੇ ਹੀ ਢਾਡੀ ਯੋਧਿਆਂ ਦੀਆਂ ਬੀਰ ਰਸੀ ਵਾਰਾਂ ਗਾ ਕੇ ਸੰਗਤ ਦੇ ਵਿਚ
ਬੀਰ ਰਸ ਪੈਦਾ ਕਰਦੇ। ਗੁਰੂ ਘਰ ਦੇ ਵਿਚ ਹੋਈ ਇੰਨੀ ਵੱਡੀ ਤਬਦੀਲੀ ਮੁਗ਼ਲ ਸਲਤਨਤ ਦੇ ਲਈ ਵੰਗਾਰ
ਸੀ। ਮੁਗ਼ਲ ਬਾਦਸ਼ਾਹ ਜਹਾਂਗੀਰ ਨੂੰ ਸਿੱਖਾਂ ਦੀ ਵੱਧ ਦੀ ਤਾਕਤ ਆਪਣੀ ਬਾਦਸ਼ਾਹੀ ਵਾਸਤੇ ਖ਼ਤਰੇ ਦੀ
ਘੰਟੀ ਜਾਪੀ।
ਮੁਗ਼ਲ ਬਾਦਸ਼ਾਹ
ਜਹਾਂਗੀਰ ਨਾਲ ਟਕਰਾਅ:
ਗੁਰੂ ਘਰ ਦੇ ਵਿਚ ਹੋਈ
ਇੰਨੀ ਵੱਡੀ ਤਬਦੀਲੀ ਮੁਗ਼ਲ ਸਲਤਨਤ ਦੇ ਲਈ ਵੰਗਾਰ ਸੀ। ਮੁਗ਼ਲ ਬਾਦਸ਼ਾਹ ਜਹਾਂਗੀਰ ਨੂੰ ਸਿੱਖਾਂ
ਦੀ ਵੱਧ ਦੀ ਤਾਕਤ ਆਪਣੀ ਬਾਦਸ਼ਾਹੀ ਵਾਸਤੇ ਖ਼ਤਰੇ ਦੀ ਘੰਟੀ ਜਾਪੀ। ਇਸ ਦੇ ਸਿੱਟੇ ਵਜੋਂ ਉਸ ਨੇ
ਸੰਨ 1612
ਈਸਵੀ
ਨੂੰ ਆਗਰੇ ਤੋਂ ਹੁਕਮ ਜਾਰੀ ਕੀਤਾ ਕਿ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ
ਕੈਦ ਕੀਤਾ ਜਾਵੇ। ਗੁਰੂ ਜੀ ਨੇ ਕਿਲ੍ਹੇ ਦੇ ਵਿਚ ਪੁੱਜ ਕੇ ਉੱਥੇ ਪਹਿਲਾਂ ਕੈਦ ਕੀਤੇ ਹੋਏ ਰਾਜਸੀ
ਕੈਦੀ ਹਿੰਦੂ ਰਾਜਿਆਂ ਨੂੰ ਆਪਣੀ ਗਲਵੱਕੜੀ ਦੇ ਵਿਚ ਲਿਆ ਅਤੇ ਹੌਸਲਾ ਦਿੱਤਾ। ਦੂਰੋਂ ਨੂੜਿਆਂ ਦੇ
ਇਲਾਕਿਆਂ ਤੋਂ ਸੰਗਤਾਂ ਧੰਨ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਗਵਾਲੀਅਰ ਦੇ ਕਿਲ੍ਹੇ
ਵਿਖੇ ਆਉਂਦੀਆਂ ਪਰ ਕਿਸੇ ਨੂੰ ਵੀ ਮਿਲਣ ਦੀ ਆਗਿਆ ਨਾ ਦਿੱਤੀ ਗਈ। ਸਤਿਗੁਰਾਂ ਨੂੰ ਹੋਈ ਕੈਦ ਦੇ
ਵਿਰੁੱਧ ਸਿੱਖਾਂ ਅਤੇ ਗੁਰੂ ਘਰ ਦੇ ਪ੍ਰੇਮੀਆਂ ਤੋਂ ਇਲਾਵਾ ਕਈ ਨੇਕ ਦਿਲ ਮੁਸਲਮਾਨਾਂ ਨੇ ਆਵਾਜ਼
ਉਠਾਈ। ਸੰਨ 1614 ਈਸਵੀ
ਨੂੰ ਬਾਦਸ਼ਾਹ ਜਹਾਂਗੀਰ ਨੂੰ ਦਮੇ ਦਾ ਸਖ਼ਤ ਦੌਰਾ ਪੈ ਗਿਆ ਅਤੇ ਮੁਸਲਮਾਨ ਫ਼ਕੀਰ ਸਾਈ ਮੀਆਂ ਮੀਰ
ਨੇ ਬਾਦਸ਼ਾਹ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੂੰ ਰਿਹਾ ਕਰਨ ਲਈ ਬੇਨਤੀ ਕੀਤੀ। ਜਿਸ ਦਾ ਨਤੀਜਾ ਇਹ
ਹੋਇਆ ਕਿ ਗੁਰੂ ਸਾਹਿਬ ਜੀ ਨੂੰ ਜਲਦੀ ਰਿਹਾਅ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਪਰ ਗੁਰੂ
ਸਾਹਿਬ ਜੀ ਨੇ ਆਪਣੀ ਰਿਹਾਈ ਵੀ ਇਨ੍ਹਾਂ ਰਾਜਸੀ ਕੈਦੀ ਹਿੰਦੂ ਰਾਜਿਆਂ ਦੇ ਨਾਲ ਹੀ ਲੈਣ ਦਾ
ਫ਼ੈਸਲਾ ਕੀਤਾ। ਆਪਣੇ ਨਾਲ਼ ਹੀ ਗੁਰੂ ਸਾਹਿਬ ਜੀ ਦੇ 52 ਕਲੀਆਂ ਵਾਲਾ ਚੋਲ੍ਹਾ ਧਾਰਨ ਕਰਕੇ, ਕੈਦ ਕੀਤੇ 52 ਹਿੰਦੂ ਰਾਜਿਆਂ ਨੂੰ ਵੀ
ਰਿਹਾਅ ਕਰਵਾਇਆ। ਇਸ ਮਹਾਨ ਕਾਰਜ ਦੇ ਸਦਕਾ ਗੁਰੂ ਸਾਹਿਬ ਜੀ ਨੂੰ ‘ਬੰਦੀ ਛੋੜ’ ਦਾਤਾ ਕਿਹਾ ਜਾਣ
ਲੱਗਾ।
ਯੁੱਧ: ਅੰਮ੍ਰਿਤਸਰ ਦੀ ਲੜਾਈ 1634 ਈ: ਵਿੱਚ ਸ਼ਾਹਜਹਾਂ ਦੇ ਸੈਨਾਪਤੀ ਗ਼ੁਲਾਮ ਰਸੂਲ ਖਾਂ ਅਤੇ ਮੁਖਲਿਸ ਖਾਂ ਅਤੇ ਸਿੱਖਾਂ ਵਿਚਕਾਰ ਬਾਜ਼ ਦੇ ਕਾਰਨ ਹੋਈ। ਜਿਸ ਵਿੱਚ ਗੁਰੂ ਜੀ ਦੀ ਜਿੱਤ ਹੋਈ। ਇਹ ਗੁਰੂ ਜੀ ਦੀ ਸ਼ਾਹਜਹਾਂ ਨਾਲ ਪਹਿਲੀ ਲੜਾਈ ਸੀ।
![]() |
| ਗੁਰੂ ਸਾਹਿਬ ਦਾ ਯੰਗ ਕਰਦੇ ਸਮੇਂ ਚਿੱਤਰ |
ਕਰਤਾਰਪੁਰ ਦੀ ਲੜਾਈ
ਇਹ ਲੜਾਈ 1635 ਈ: ਵਿੱਚ ਹੋਈ। ਪੈਂਦੇ
ਖਾਂ ਨੇ ਜਲੰਧਰ ਦੇ ਸੂਬੇਦਾਰ ਨੂੰ ਆਪਣੇ ਨਾਲ ਗੰਢ ਲਿਆ ਅਤੇ ਲਾਹੌਰ ਦੇ ਨਵਾਬ ਨੇ ਕਾਲੇ ਖਾਂ ਦੀ ਕਮਾਨ ਹੇਠ ਫ਼ੌਜ ਤੋਰ ਦਿੱਤੀ। ‘ਕਰਤਾਰਪੁਰ’ ਦੀ ਇਸ ਲੜਾਈ ਵਿੱਚ
ਸ਼ਹਿਰ ਨੂੰ ਘੇਰ ਲਿਆ ਗਿਆ। ਹੋਰ ਸਿੱਖ ਯੋਧਿਆਂ ਦੇ ਨਾਲ 14 ਸਾਲ ਦੇ ਤੇਗ਼ ਬਹਾਦਰ (ਪਹਿਲਾ ਨਾਮ ਤਿਆਗ ਮੱਲ) ਜੀ ਵੀ ਮੈਦਾ ਨੇ
ਜੰਗ ਵਿੱਚ ਲੜੇ। ਆਖ਼ਿਰ ਪੈਂਦੇ ਖਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਆਇਆ ਅਤੇ ਗੁਰੂ ਜੀ ਉੱਤੇ ਕਈ
ਵਾਰ ਕੀਤੇ ਪਰ ਕੁਝ ਨਾ ਵਿਗਾੜ ਸਕਿਆ ਜਦ ਕਿ ਗੁਰੂ ਸਾਹਿਬ ਜੀ ਦੇ ਇੱਕੋ ਵਾਰ ਨਾਲ ਜ਼ਖ਼ਮੀ ਹੋਕੇ
ਘੋੜੇ ਤੋਂ ਡਿੱਗ ਪਿਆ ਅਤੇ ਉਸ ਦਾ ਅੰਤ ਨੇੜੇ ਆਗਿਆ। ਪੈਂਦੇ ਖਾਂ ਦਾ ਦਾਮਾਦ ਕਾਲੇ ਖਾਂ ਨੇ ਵੀ
ਗੁਰੂ ਜੀ ਨੂੰ ਯੁੱਧ ਲਈ ਲਲਕਾਰਿਆ ਅਤੇ ਤਲਵਾਰ ਦਾ ਵਾਰ ਕੀਤਾ। ਗੁਰੂ ਜੀ ਨੇ ਵਾਪਸੀ ਵਾਰ ਕੀਤਾ
ਅਤੇ ਆਖਿਆਂ ਕਾਲੇ ਖਾਂ, ਵਾਰ
ਇਉਂ ਨਹੀਂ ਇਉਂ ਕਰੀ ਦਾ ਹੈ ਅਤੇ ਆਪਣੇ ਵਾਰ ਨਾਲ ਕਾਲੇ ਖਾਂ ਦੇ ਮੋਢੇ ਤੋਂ ਐਸਾ ਚੀਰ ਪਾਇਆ ਜਿਵੇਂ
ਕਿਸੇ ਨੇ ਜੰਜ ਪਾਇਆ ਹੋਵੇ। ਇਹ ਯੁੱਧ 1635 ਦਾ ਹੈ ਜਿਸ ਵਿੱਚ ਮੁਸਲਮਾਨੀ ਫ਼ੌਜ ਨੇ ਭੱਜ ਕੇ ਜਾਣ ਬਚਾਈ। 1635ਈ: ਵਿੱਚ ਹੀ ਫਗਵਾੜਾ ਦਾ ਯੁੱਧ ਹੋਇਆ। ਜਿਸ
ਵਿੱਚ ਭਾਈ ਦਾਸਾ ਜੀ ਅਤੇ ਭਾਈ ਸੁਲੇਹਾ ਜੀ ਸ਼ਹੀਦ ਹੋਏ। ਇਸ ਵਿੱਚ ਗੁਰੂ ਜੀ ਦੀ ਹਾਰ ਹੋਈ। 1638 ਵਿੱਚ ਬਾਬਾ ਗੁਰਦਿੱਤਾ ਜੀ ਚਲਾਨਾਂ ਕਰ ਗਏ।
ਅੰਤਿਮ ਸਮਾਂ
ਗੁਰੂ ਸਾਹਿਬ ਜੀ ਨੇ ਹਰ
ਪਾਸੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਆਮ ਜਨਤਾ ਨੂੰ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਤੋਂ
ਕੱਢਿਆ। 1635 ਵਿੱਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਅਤੇ ਜੋ ਧਾਰਮਿਕ ਪੱਖ ਤੋਂ ਤੰਗ ਦਿਲ ਨਹੀਂ
ਸੀ। ਸੋ 1644 ਤੱਕ
ਅਮਨ ਸ਼ਾਂਤੀ ਦੇ ਸਮੇਂ ਸਿੱਖ ਧਰਮ ਦਾ ਪ੍ਰਚਾਰ ਜਾਰੀ ਰਿਹਾ। ਅੰਤ ਵੇਲਾ ਨੇੜੇ ਜਾਣਕੇ ਗੁਰੂ ਸਾਹਿਬ
ਜੀ ਨੇ ਗੁਰਗੱਦੀ ਆਪਣੇ ਪੋਤਰੇ ਗੁਰੂ ਹਰਿਰਾਇ ਜੀ ਨੂੰ ਸੌਂਪੀ ਅਤੇ 3 ਮਾਰਚ 1644 ਨੂੰ 49 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ।



.jpg)



No comments:
Post a Comment